Chhadd Balle Balle Nu (From "Hoshiar Singh")

ਜਾਨੀਆ ਤੂੰ ਛੱਡ ਬੱਲੇ-ਬੱਲੇ ਨੂੰ, ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਣ ਥੱਲੇ ਨੂੰ।
ਸਦਾ ਨਾਦਾਨੀਆਂ ਹੀ ਰਾਸ ਆਉਣ ਝੱਲੇ ਨੂੰ, ਤੇ ਇਹ ਹੈਰਾਨੀਆਂ ਮੈਂ ਦੱਸਾਂ ਕੱਲੇ-ਕੱਲੇ ਨੂੰ।
ਵੇ ਸੱਚੀਂ ਜਾਨੀਆ ਤੂੰ ਛੱਡ ਬੱਲੇ-ਬੱਲੇ ਨੂੰ, ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਣ ਥੱਲੇ ਨੂੰ।
Jaania tu chhadd balle-balle nu, ve eh shaitania’n ta’n lai ke jaan thalle nu.
Sada naadania’n hi raas aaun jhalle nu, te eh hairaania’n mai’n dassa’n kalle-kalle nu.
Ve sachi’n jaania tu chhadd balle-balle nu, ve eh shaitaania’n ta’n lai ke jaan thalle nu.

ਲਾਈ ਜਾ ਟਕੋਰ ਆਸ ਥੱਕੀ ਤੇ ਵੇ ਤੂੰ ਘੁਮਾਈ ਜਾ ਖੁਸ਼ੀ ਦਾ ਪਹੀਆ ਚੱਕੀ ਤੇ।
ਕਿ ਜਾਹ ਬਿਠਾਈ ਜਾ ਉਮੀਦਾਂ ਵਾਲੀ ਬੱਕੀ ਤੇ, ਜ਼ਰਾ ਟਿਕਾਈ ਜਾ ਨਿਗਾਹਾਂ ਬੰਦੇ ਸ਼ੱਕੀ ਤੇ।
ਤੇ ਗਹੁ ਨਾ ਗਾਨੀਆਂ ਦੇ ਨਾਲ ਦੇਖ ਛੱਲੇ ਨੂੰ, ਵੇ ਸੱਚੀਂ ਜਾਨੀਆ ਤੂੰ ਛੱਡ ਬੱਲੇ-ਬੱਲੇ ਨੂੰ।
Layi ja takore aas thakki te, ve tu ghumayi ja Khushi da pahiya chakki te.
Ke jaah bithai jaa umeeda’n wali bakki te, zara tikai ja nigahaa’n bande shakki te.
Te gauh naa gaania’n de naal dekh chhalle nu, ve sachi’n jaania tu chhadd balle-balle nu.

ਦੂਰੀਆਂ ਦਾ ਇਹੀ ਦਸਤੂਰ ਵੇ, ਹਮੇਸ਼ਾਂ ਪੂਰੀਆਂ ਤਾਂ ਹੁੰਦੀਆਂ ਜ਼ਰੂਰ ਵੇ।
ਜਦੋਂ ਵੀ ਚੂਰੀਆਂ ਕਰਾਉਣ ਮਜ਼ਬੂਰ ਵੇ, ਤੇ ਲੋਕ ਪੂਰੀਆਂ ਚ ਪਹੁੰਚਦੇ ਹਜ਼ੂਰ ਵੇ।
ਤੇ ’ਫੇ ਵੀਰਾਨੀਆਂ ਦੇ ਮੂੰਹ ਤੋਂ ਲਾਹੁੰਦੇ ਪੱਲੇ ਨੂੰ, ਵੇ ਸੱਚੀਂ ਜਾਨੀਆ ਤੂੰ ਛੱਡ ਬੱਲੇ-ਬੱਲੇ ਨੂੰ।
Dooria’n da ehi Dastoor ve, hamesha’n pooria’n ta’n hundia’n zarur ve.
Jado’n vi chooria’n karaun mazboor ve, te loak pooria’n ch pahunchdey hazur ve.
Te ’fe viraania’n de mooh to’n lahundey palle nu, ve sachi’n jaania tu chhadd balle-balle nu.

ਕਿੰਨੇ ਸਾਲ ਖੁਸ਼ੀ ਦਾ ਬੂਹਾ ਬੰਦ ਸੀ, ਮਗਰ ਇਤਬਾਰ ਫੇਰ ਵੀ ਬੁਲੰਦ ਸੀ।
ਕਿ ਜਜ਼ਬਾ ਕਮਾਲ ਦਿਲ ਰਜ਼ਾਮੰਦ ਸੀ, ਜੀ ਸਾਨੂੰ ਹਰ ਹਾਲ ਮਿਹਨਤਾਂ ਪਸੰਦ ਸੀ।
ਨਾ ਹੋਣ ਹਾਨੀਆਂ ਸਿਦਕ ਨਾਲ ਚੱਲੇ ਨੂੰ, ਵੇ ਸੱਚੀਂ ਜਾਨੀਆ ਤੂੰ ਛੱਡ ਬੱਲੇ-ਬੱਲੇ ਨੂੰ।
Kinney saal Khushi da booha band si, magar aitbaar fer vi buland si.
Ke jazba kamaal dil razamand si, ji sanu har haan mehnata’n pasand si.
Na hon haania’n sidaq naal challe nu, ve sachi’n jaania tu chhadd balle-balle nu.

ਹੋ “ਸਰਤਾਜ” ਮਾਰੀਏ ਉਡਾਰੀਆਂ, ਵੇ ਇਹੀ ਤੇਰੇ ਕਾਜ਼ ਮਾਣ ਦੁਸ਼ਵਾਰੀਆਂ।
ਕਿ ਹੋਣੀ ਨੀ ਲਿਹਾਜ਼ ਰੱਬ ਲੀਕਾਂ ਮਾਰੀਆਂ, ਤੂੰ ਤੋੜੀ ਨਾ ਰਿਵਾਜ਼ ਸਾਂਭ ਰੀਤਾਂ ਸਾਰੀਆਂ।
ਤੇ ਜਾ ਕੇ ਦਾਨੀਆਂ ਦੇ ਮੂਹਰੇ ਅੱਡ ਪੱਲੇ ਨੂੰ,
ਵੇ ਜਾਨੀਆ ਤੂੰ ਛੱਡ ਬੱਲੇ-ਬੱਲੇ ਨੂੰ, ਵੇ ਇਹ ਸ਼ੈਤਾਨੀਆਂ ਤਾਂ ਲੈ ਕੇ ਜਾਣ ਥੱਲੇ ਨੂੰ।
ਸਦਾ ਨਾਦਾਨੀਆਂ ਹੀ ਰਾਸ ਆਉਣ ਝੱਲੇ ਨੂੰ, ਤੇ ਇਹ ਹੈਰਾਨੀਆਂ ਮੈਂ ਦੱਸਾਂ ਕੱਲੇ-ਕੱਲੇ ਨੂੰ।
ਵੇ ਸੱਚੀਂ ਜਾਨੀਆ ਤੂੰ ਛੱਡ ਬੱਲੇ-ਬੱਲੇ ਨੂੰ
Ho “Sartaaj” maariye udaaria’n, vee hi tere kaaz maan dushwaria’n.
Ke honi ni lihaaz rabb leeka’n maaria’n, tu todi naa riwaz sambh reeta’n saaria’n.
Te jaa ke duniya de moohre add palle nu,
Ve jaania tu chhadd balle-balle nu, ve eh shaitaina’n taa’n lai ke jaan thalle nu.
Sada naadania’n hi raas aaun jhalley nu, te eh hairaania’n mai’n dassa’n kalle-kalle nu.
Ve sachi’n jaania tu chhadd balle-balle nu.